dahrra shri chand

The Sach Khoj Academy (Academy for Discovering the Truth) was founded by Dharam Singh Nihang Singh and is dedicated to the pursuit of timeless spiritual wisdom (Gurmat) and how to overcome the challenges of humankind. The Academy conducts holistic, critical exegesis, and addresses in depth the nature of spirituality, religion and evolution, as well as existential issues, such as what is good development and how global challenges including terror, corruption, depression and environmental destruction can be overcome. Following the traditional way, the academy passes on spiritual wisdom free of charge. ਸਚੁਖੋਜ ਅਕੈਡਮੀ - ਸਚੁ ਦੀ ਖੋਜ ਨੂੰ ਸਮਰਪਿਤ ਸੰਸਥਾ ਧਰਮ ਸਿੰਘ ਨਿਹੰਗ ਸਿੰਘ ਦਾ ਜਨਮ ੧੯੩੬ ਈਸਵੀ ਨੂੰ ਪੰਜਾਬ, ਭਾਰਤ ਵਿਖੇ ਹੋਇਆ ਅਤੇ ਇਹ ਧਾਰਮਿਕ ਗਿਆਨ ਦੀ ਰੱਖਿਆ ਵਾਸਤੇ ਵਚਨਬੱਧ ਨਿਹੰਗ ਪਰੰਪਰਾ ਵਿੱਚੋਂ ਆਏ ਹਨ। ਸਚੁਖੋਜ ਅਕੈਡਮੀ, ਜੋ ਕਿ ਸਚੁ ਦੀ ਖੋਜ ਨੂੰ ਸਮਰਪਿਤ ਸੰਸਥਾ ਹੈ, ਉਸਦੇ ਮੋਢੀ ਹੋਣ ਸਦਕਾ, ਪਿਛਲੇ ਸਾਲਾਂ ਦੌਰਾਨ, ਧਰਮ ਸਿੰਘ ਨਿਹੰਗ ਸਿੰਘ ਨੇ ਇੰਟਰਨੈੱਟ ਉੱਤੇ ਕੁਲ ਹਜ਼ਾਰਾਂ ਘੰਟਿਆਂ ਦੀ ਅਸਤਿੱਤਵ ਸੰਬੰਧੀ ਮੁੱਦਿਆਂ, ਜਿਵੇਂ ਕਿ ਮਨੁੱਖ ਹੋਣ ਦਾ ਮਤਲਬ ਕੀ ਹੈ, ਆਤਮਾ, ਧਰਮ, ਅਤੇ ਸਾਡੇ ਸਾਮੂਹਿਕ ਭਵਿੱਖ ਦਾ ਰੂਪ ਕੀ ਹੈ ਉੱਤੇ ਪ੍ਰਚੰਡ ਅਤੇ ਆਲੋਚਨਾਤਮਕ ਵਿਆਖਿਆ ਪਾਈ ਹੈ। ਇਹਨਾਂ ਨੇ ਕਿਤਾਬਾਂ ਅਤੇ ਲੇਖ ਵੀ ਲਿਖੇ ਹਨ, ਉਦਾਹਰਣ ਦੇ ਤੌਰ ਤੇ 'ਸਹਜ ਸਮਾਧਿ ਬਨਾਮ ਸੁੰਨ ਸਮਾਧਿ (੧੯੯੯, ਸਚੁਖੋਜ ਅਕੈਡਮੀ)। ਫਰਵਰੀ ੨੦੧੫ ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਜਰਮਨ ਸਰਕਾਰ ਦੇ ਕੇਂਦਰੀ ਵਿੱਤੀ ਸਹਿਕਾਰਤਾ ਅਤੇ ਵਿਕਾਸ ਅਦਾਰੇ ਵੱਲੋਂ ਕਰਵਾਈ ਗਈ ਗੱਲ-ਬਾਤ ਦੀ ਲੜੀ 'ਧਰਮ ਵੀ ਜ਼ਰੂਰੀ ਹੈ' ਤਹਿਤ ਪਹਿਲੇ ਬੁਲਾਰੇ ਵੱਜੋਂ ਵਿਚਾਰ ਪੇਸ਼ ਕੀਤੇ। ਇਸ ਸੰਦਰਭ ਵਿੱਚ ਸਚੁਖੋਜ ਅਕੈਡਮੀ ਨੇ ਆਯੋਜਿਤ ਸੰਮੇਲਨ ‘UN ੨੦੩੦- ਕੋਈ ਵੀ ਪਿੱਛੇ ਨਾ ਰਹੇ’, ਜਿਸ ਦਾ ਉੁਦੇਸ਼ ਹੈ ਕਿ ੨੦੩੦ ਤੱਕ ਮਨੁੱਖਤਾ ਦੇ ਵਿਕਾਸ ਦਾ ਨਵਾਂ ਢਾਂਚਾ ਖੜਾ ਕੀਤਾ ਜਾਵੇ, ਅਤੇ ਜਿਸ ਦੀ ਨੀਤੀ ਨਾ ਸਿਰਫ਼ ਤਕਨੀਕੀ ਪੱਧਰ ਤੇ, ਬਲਕਿ ਅਧਿਆਤਮਕ ਪਹਿਲੂ ਤੋਂ ਸੇਧ ਲੈ ਕੇ ਤਿਆਰ ਕੀਤੀ ਜਾਵੇ, ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਸਿੱਖ-ਮੱਤ ਦਾ ਪਹਿਲੂ ਪੇਸ਼ ਕੀਤਾ ਜੋ ਕਿ ਇੱਕ ਕਿਤਾਬ (ਨਿਰੰਤਰ ਵਿਕਾਸ ਉੱਤੇ ਧਾਰਮਿਕ ਮੱਤਾਂ ਦਾ ਦ੍ਰਿਸ਼ਟੀਕੋਣ) ਦੇ ਰੂਪ ਵਿੱਚ ਕਈ ਭਾਸ਼ਾਵਾਂ ਵਿੱਚ ਛਪ ਚੁੱਕਾ ਹੈ। ਇਸ ਦੇ ਨਾਲ ਹੀ ਸਚੁਖੋਜ ਅਕਾਦਮੀ ਹੋਰ ਵੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਮਾਗਮਾਂ ਦੇ ਜ਼ਰੀਏ, ਸੰਸਾਰ ਵਿੱਚ ਸਚੁ ਦੇ ਪਰਚਾਰ ਅਤੇ ਪਰਸਾਰ ਦਾ ਕੰਮ ਕਰ ਰਹੀ ਹੈ। ਇਸ ਸਾਂਝੇ ਉੱਦਮ ਵਿੱਚ, ਕੋਈ ਵੀ ਵਿਅਕਤੀ ਜਾਂ ਸੰਗਠਨ ਜੇਕਰ ਹਿੱਸਾ ਲੈਣਾ ਚਾਹੁੰਦਾ ਹੈ, ਉਸਨੂੰ ਸਚੁਖੋਜ ਅਕਾਦਮੀ ਵੱਲੋਂ ਖੁੱਲ੍ਹਾ ਅਤੇ ਨਿੱਘਾ ਸੱਦਾ ਦਿੱਤਾ ਜਾਂਦਾ ਹੈ। Links: https://sachkhojacademy.wordpress.com https://youtube.com/SachKhojAcademy www.sachkhojacademy.net www.sachkhojacademy.org https://twitter.com/SachKhojAcademy https://facebook.com/sachkhojacademy https://www.instagram.com/sachkhojacademy Android App: https://play.google.com/store/apps/details?id=com.sachkhoj&hl=en Literature: https://sachkhojacademy.wordpress.com/literature/ The Sikh Religion | Gurmat, in: Voices from Religions on Sustainable Development, 2016, Federal Ministry for Economic Cooperation and Development, page 120 ff. https://sachkhojacademy.files.wordpress.com/2017/10/voices_from_religions_on_sustainable_development_april2017_3rd_edition.pdf